ਮਾਘੀ ਮੇਲੇ ਤੇ ਸਿਹਤ ਵਿਭਾਗ ਵਲੋ ਪ੍ਰਦਰਸ਼ਨੀ ਲਗਾਈ ਗਈ।

14 ਜਨਵਰੀ, ਮੋਗਾ, ਡਿਪਟੀ ਕਮਿਸ਼ਨਰ ਮੋਗਾ ਅਸ਼ੋਕ ਨਾਇਰ ਦੇ ਹੁਕਮਾਂ ਮੁਤਾਬਕ ਅਤੇ ਸਿਵਿਲ ਸਰਜਨ ਮੋਗਾ ਡਾ: ਹਿਤੇਂਦਰ ਕਲੇਰ, ਸਿਵਲ ਸਰਜਨ ਮੋਗਾ ਦੇ ਆਦੇਸ਼ਾਂ ਅਨੁਸਾਰ ਅਤੇ ਡਾ: ਰਾਜੇਸ਼ ਅੱਤਰੀ, ਡੀ.ਐਮ.ਸੀ ਮੋਗਾ ਦੇ ਮਾਹਿਰਾਂ ਦੀ ਅਗਵਾਈ ਅਤੇ ਡਾ: ਸੁਖਪ੍ਰੀਤ ਬਰਾੜ ਐੱਸ.ਐੱਮ.ਓ ਮੋਗਾ ਅਤੇ ਡਾ: ਗਗਨਦੀਪ ਸਿੰਘ ਐੱਸ.ਐੱਮ.ਓ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਬੱਧਨੀ ਕਲਾਂ ਅਤੇ ਨੋਡਲ ਅਫਸਰ ਤਖਤੂਪੁਰਾ ਮੇਲਾ ਸ. ਤਖਤੂਪੁਰਾ ਮੇਲਾ ਵਿਖੇ ਮਨੋਰੋਗ ਕੈਂਪ ਲਗਾਇਆ ਗਿਆ ਜਿਸ ਵਿੱਚ ਡਾ: ਚਰਨਪ੍ਰੀਤ ਸਿੰਘ, ਮਨੋਚਿਕਿਤਸਕ ਸੀ.ਐਚ.ਮੋਗਾ, ਸ਼੍ਰੀਮਤੀ ਰਾਜਵਿੰਦਰ ਕੌਰ, ਕਾਉਂਸਲਰ ਓ.ਓ.ਏ.ਟੀ. ਦੀ ਟੀਮ ਵੱਲੋਂ ਪੰਜਾਬ ਸਰਕਾਰ ਅਧੀਨ ਉਪਲਬਧ ਨਸ਼ਿਆਂ ਬਾਰੇ ਵੱਖ-ਵੱਖ ਤੱਥਾਂ ਅਤੇ ਮਿੱਥਾਂ ਅਤੇ ਨਸ਼ਾਖੋਰੀ ਅਤੇ ਇਲਾਜ ਦੀਆਂ ਸਹੂਲਤਾਂ ਬਾਰੇ ਜਾਗਰੂਕਤਾ ਮੁਹਿੰਮ ਚਲਾਈ ਗਈ। ਸੈਂਟਰ ਬੱਧਨੀ ਕਲਾਂ ਅਤੇ ਵਿਦਿਆਰਥੀਆਂ ਦੀ ਹਾਜ਼ਰੀ ਵਿੱਚ ਡਾ: ਗਗਨਦੀਪ ਸਿੰਘ ਐਸ.ਐਮ.ਓ ਬੱਧਨੀ ਕਲਾਂ ਅਤੇ ਨੋਡਲ ਅਫ਼ਸਰ ਤਖਤੂਪੁਰਾ ਮੇਲਾ ਪੈਂਫਲੇਟ ਵੰਡੇ ਗਏ ਅਤੇ ਲੋਕਾਂ ਦੇ ਸਵਾਲਾਂ ਦਾ ਸਫਲਤਾਪੂਰਵਕ ਹੱਲ ਕੀਤਾ ਗਿਆ ਅਤੇ ਡਾ ਰਾਜੇਸ਼ ਮਿੱਤਲ (ਮਨੋਚਿਕਿਤਸਕ) ਦੇ ਸਹਿਯੋਗ ਨਾਲ ਕਾਉਂਸਲਿੰਗ ਅਤੇ ਪ੍ਰੇਰਣਾ ਕੀਤੀ ਗਈ। ਇਤਿਹਾਸਕ ਮਾਘੀ ਮੇਲੇ ਤੇ ਏਕਤਰ ਆਮ ਲੋਕਾਂ ਨੂੰ ਸਿਹਤ ਸੇਵਾਵਾਂ ਅਤੇ ਕਰੋਨਾ ਤੋਂ ਬਚਣ ਦੇ ਉਪਾਅ ਨਿਯਮਾਂ ਦੀ ਪਾਲਣਾ ਸਬੰਧੀ ਅਤੇ 'ਬੇਟੀ ਬਚਾਓ ਬੇਟੀ ਪੜਓ' ਬਾਰੇ ਜਾਗਰੂਕਤਾ ਬੈਨਰ ਲਗਾ ਕੇ ਜਾਗਰੂਕ ਕੀਤਾ ਜਾ ਰਿਹਾ ਹੈ।