ਲੜਕੀਆਂ ਨੂੰ ਅੱਗੇ ਵਧਣ ਦੇ ਮੌਕੇ ਪ੍ਰਦਾਨ ਕਰੋ।- ਸਿਵਿਲ ਸਰਜਨ

13ਜਨਵਰੀ, ਮੋਗਾ ,ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਦੇ ਹੁਕਮਾਂ ਅਨੁਸਾਰ ਲੜਕੀਆਂ ਦੇ ਜਨਮ ਦਰ ਵਿਚ ਵਾਧਾ ਕਰਨ ਲਈ ਅਤੇ ਸਮਾਜ ਵਿਚ ਧੀਆਂ ਦੇ ਮਾਪਿਆਂ ਨਾਲ ਖੁਸ਼ੀਆ ਸਾਂਝੀਆਂ ਕਰਨ ਲਈ ਸਿਹਤ ਵਿਭਾਗ ਮੋਗਾ ਵਿਸ਼ੇਸ਼ ਉਪਰਾਲਾ ਕੀਤਾ ਗਿਆ ਜਿਸ ਦੌਰਾਨ ਪੀ ਸੀ ਪੀ ਐਨ ਦੀ ਟਿ ਐਕਟ ਬਾਰੇ ਜਾਗਰੂਕ ਕਰਨ ਲਈ *ਧੀਆ ਦੀ ਲੋਹੜੀ* ਸਿਵਿਲ ਹਸਪਤਾਲ ਮੋਗਾ ਦੇ ਜੱਚਾ ਬੱਚਾ ਵਾਰਡ ਵਿਚ ਮਨਾਈ ਗਈ।
ਇਸ ਮੌਕੇ ਸਮਾਈਲ ਇੰਡੀਆ ਐੱਨ ਜੀ ਓ ਮੋਗਾ ਦੇ ਸਹਿਯੋਗ ਨਾਲ ਨਵ ਜਨਮੀਆ ਲੜਕੀਆਂ ਨੂੰ ਕੰਬਲ ਅਤੇ ਖਿਡਾਉਨੇ ਅਤੇ ਮੂੰਗਫਲੀ ਰਿਉੜੀਆਂ ਵੰਡ ਕੇ ਅਤੇ ਸਿਹਤ ਵਿਭਾਗ ਮੋਗਾ ਵਲੋ ਨਵ ਜਨਮੀਆ ਲੜਕੀਆਂ ਨੂੰ ਗਰਮ ਸੂਟ ਦੇ ਕੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਇਸ ਮੌਕੇ ਮੁੱਖ ਮਹਿਮਾਨ ਵਜੋਂ ਪੁੱਜੇ ਡਾਕਟਰ ਹਿਤਿੰਦਰ ਕੌਰ ਸਿਵਿਲ ਸਰਜਨ ਮੋਗਾ ਨੇ ਲੜਕੀਆਂ ਦੇ ਮਾਪਿਆ ਨੂੰ ਲੋਹੜੀ ਅਤੇ ਲੜਕੀਆਂ ਦੀ ਲੋਹੜੀ ਮਨਾਉਣ ਲਈ ਵਧਾਈ ਦਿੱਤੀ ਅਤੇ ਲੜਕੀਆਂ ਨੂੰ ਭਵਿੱਖ ਵਿਚ ਹੋਰ ਅੱਗੇ ਵਧਣ ਲਈ ਮੌਕੇ ਪ੍ਰਦਾਨ ਕੀਤੇ ਜਾਣ ਅਤੇ ਸੁਨਿਹਰੇ ਭਵਿੱਖ ਦਾ ਸੁਨੇਹਾ ਅਤੇ ਸ਼ੁੱਭਕਾਮਨਾਵਾਂ ਦਿੱਤੀਆ । ਇਸ ਮੌਕੇ ਤੇ ਹਾਜ਼ਿਰ ਡਿਪਟੀ ਮੈਡੀਕਲ ਕਮਿਸ਼ਨਰ ਮੋਗਾ ਡਾਕਟਰ ਰਾਜੇਸ਼ ਅੱਤਰੀ , ਡਾਕਟਰ ਅਸ਼ੋਕ ਸਿੰਗਲਾ ਜਿਲਾ ਟੀਕਾਕਰਨ ਅਫ਼ਸਰ, ਅਤੇ ਸੀਨੀਅਰ ਮੈਡੀਕਲ ਅਫ਼ਸਰ ਮੋਗਾ ਡਾਕਟਰ ਸੁਖਪ੍ਰੀਤ ਬਰਾੜ ਤੋ ਇਲਾਵਾ ਡਾਕਟਰ ਗਗਨਦੀਪ ਸਿੰਘ , ਡਾਕਟਰ ਮਨੀਸ਼ਾ ਅਗਰਵਾਲ, ਅਸ਼ੀਸ਼ ਅਗਰਵਾਲ, ਡਾਕਟਰ ਸਿਮਰਤ ਖੋਸਾ, ਸੁਪਰਡੈਂਟ ਰਘਵੀਰ ਸਿੰਘ ਰਾਏ, ਜਸਵਿੰਦਰ ਸਿੰਘ, ਨਰਸਿੰਗ ਸਿਸਟਰ ਰਣਜੀਤ ਕੌਰ , ਮਨਜੀਤ ਕੌਰ , ਵਿਕਾਸ ਕੁਮਾਰ, ਰਮਨ ਕੁਮਾਰ, ਅੰਮ੍ਰਿਤ ਸ਼ਰਮਾ , ਮਨਪ੍ਰੀਤ ਕੌਰ, ਗੁਰਬਚਨ ਸਿੰਘ ਕੰਗ,ਮੋਹਿੰਦਰ ਪਾਲ ਲੂੰਬਾ, ਛੱਤਰਪਾਲ ਸਿੰਘ, ਅਤੇ ਐਨ ਜੀ ਓ ਦੇ ਮੈਂਬਰ ਅਤੇ ਡਾਕਟਰ ਨਵਦੀਪ ਬਰਾੜ ਜਿਲਾ ਅਯਰਵੇਦਿਕ ਮੈਡੀਕਲ ਅਫ਼ਸਰ ਅਤੇ ਰਾਜੇਸ਼ ਭਾਰਦਵਾਜ ਵੀ ਹਾਜ਼ਰ ਸਨ |